web widgets

Monday, 13 July 2009

ਗ਼ਜ਼ਲ :ਸੁਸ਼ੀਲ ਰਹੇਜਾ



ਮੇਰੇ ਪੱਤੇ ਟੁੱਟਣ ਟੁੱਟਣ ਕਰਦੇ ਨੇ
ਤੇਰੇ ਉੱਤੇ ਵੱਸਣ ਵੱਸਣ ਕਰਦੇ ਨੇ..........

ਮੇਰੇ ਹੱਥਾਂ ਦੇ ਵਿੱਚ ਕਿੰਨੀ ਕੰਪਨ ਏ
ਕਿਹੜੀ ਤਿੱਤਲੀ ਪਕੜਣ ਪਕੜਣ ਕਰਦੇ ਨੇ........

ਖਵਰੇ ਕਿਹੜਾ ਅੰਬਰ ਪਾਉਣਾ ਚਾਹੁੰਦੇ ਨੇ
ਮੇਰੇ ਪਾਣੀ ਉੱਡਣ ਉਡਣ ਕਰਦੇ ਨੇ.........

ਮੇਰੇ ਮੱਥੇ ਅੰਦਰ ਕਿੰਨੀ ਭਟਕਣ ਏ
ਮੇਰੇ ਸੁਪਨੇ ਚੁੰਮਣ ਚੁੰਮਣ ਕਰਦੇ ਨੇ........

ਤੇਰਾ ਚਿਹਰਾ ਮੱਧਮ ਹੋਈ ਜਾਦਾਂ ਏ
ਮੇਰੇ ਹੰਝੂ ਡਿੱਗਣ ਡਿੱਗਣ ਕਰਦੇ ਨੇ........

8 comments:

  1. ਮੇਰੇ ਮੱਥੇ ਅੰਦਰ ਕਿੰਨੀ ਭਟਕਣ ਏ
    ਮੇਰੇ ਸੁਪਨੇ ਚੁੰਮਣ ਚੁੰਮਣ ਕਰਦੇ ਨੇ........

    ਤੇਰਾ ਚਿਹਰਾ ਮੱਧਮ ਹੋਈ ਜਾਦਾਂ ਏ
    ਮੇਰੇ ਹੰਝੂ ਡਿੱਗਣ ਡਿੱਗਣ ਕਰਦੇ ਨੇ........

    Sushil ji bahut achhi laggi tuhadi nazm ....!!

    ReplyDelete
  2. Bohaat pyaara likhyaa sir ,,, God Bless u

    ReplyDelete
  3. ਡਾਕਟਰ ਸਾਹਿਬ ਕਵਿਤਾ ਬਹੁਤ ਵਧੀਆ ਹੈ।

    ReplyDelete
  4. i am not in any capacity to comment anything on ur writtings
    All r awesome
    paintings r artistic & abstract
    I have no words
    this the first time i visited ur blog
    dr.Sahib u have changed the saying
    jack of all trades & expert in ALL

    ReplyDelete
  5. Vadhi likhi hai tu eh gazal, jioooooooooooo

    ReplyDelete
  6. ਰਹੇਜਾ ਸਰ ਜੀ ਪੂਰੀ ਗ਼ਜ਼ਲ ਕਮਾਲ ਦੀ ਹੈ ਪਰ ਮਤਲਾ ਅਤੇ ਮਕਤਾ ਦਿਲ 'ਤੇ ਖਾਸ ਪ੍ਰਭਾਵ ਛੱਡ ਗਿਆ...
    ਮੇਰੇ ਪੱਤੇ ਟੁੱਟਣ ਟੁੱਟਣ ਕਰਦੇ ਨੇ //
    ਤੇਰੇ ਉੱਤੇ ਵੱਸਣ ਵੱਸਣ ਕਰਦੇ ਨੇ //
    ਤੇਰਾ ਚਿਹਰਾ ਮੱਧਮ ਹੋਈ ਜਾਦਾਂ ਏ,
    ਮੇਰੇ ਹੰਝੂ ਡਿੱਗਣ ਡਿੱਗਣ ਕਰਦੇ ਨੇ //

    - Jatinder Lasara

    ReplyDelete
  7. ਵੇਖ, ਰਹੇਜਾ ਰਚਨਾ ਤੇਰੀ ਪੜ੍ਹ-ਪੜ੍ਹ ਕੇ,
    ਹੰਝੂ ਖੁਸੀ ਦੇ,ਨਿਕਲਣ ਨਿਕਲਣ ਕਰਦੇ ਨੇ

    ReplyDelete

opinion