web widgets

Saturday, 18 July 2009

ਗ਼ਜ਼ਲ /ਸੁਸ਼ੀਲ ਰਹੇਜਾ



ਸਮਿਆਂ ਦੇ ਨਾਲ ਸਾਰਾ ਨਖ਼ਰਾ ਚਲਾ ਗਿਆ
ਮੈਥੋਂ ਨਾ ਰੋਕ ਹੋਇਆ ਆਪਣਾ ਚਲਾ ਗਿਆ....

ਮੇਰੇ ਲਹੂ 'ਚ ਡੁੱਬੀਆਂ ਕਿਰਚਾਂ ਉਦਾਸ ਨੇ
ਸ਼ੀਸ਼ੇ ਦੇ ਨਾਲ ਕੋਈ ਚਿਹਰਾ ਚਲਾ ਗਿਆ.....

ਮੇਰੀ ਪਿਆਸ ਤੀਕਰ ਜਿਸਨੇ ਸੀ ਪਹੁੰਚਣਾ
ਆਪਣੇ ਹੀ ਪਾਣੀਆਂ ਵਿੱਚ ਦਰਿਆ ਚਲਾ ਗਿਆ.....

ਮੇਰੇ ਲਹੂ'ਚ ਪਹਿਲੇ ਵਰਗਾ ਨਾ ਦਮ ਰਿਹਾ
ਤੇਰੇ ਹੀ ਨਾਲ ਸਾਰਾ ਜਿਗਰਾ ਚਲਾ ਗਿਆ......

ਦੁਨੀਆਂ ਤਾਂ ਪੱਤਝੜਾਂ ਨੂੰ ਇਲਜ਼ਾਮ ਦੇ ਰਹੀ
ਰੁੱਖ ਤਾਂ ਉਦਾਸੀਆਂ ਵਿੱਚ ਝੜਦਾ ਚਲਾ ਗਿਆ......

[painting ; dr sushil raheja ]

1 comment:

opinion