web widgets

Saturday, 18 July 2009

ਗ਼ਜ਼ਲ /ਸੁਸ਼ੀਲ ਰਹੇਜਾ



ਨਵੇਂ ਚਿਹਰੇ ਦੇ ਮਿਲਦੇ ਹੀ ਪੁਰਾਣੇ ਨੂੰ ਭੁਲਾ ਦੇਣਾ
ਹਰਿੱਕ ਸ਼ੀਸ਼ੇ ਦੀ ਆਦਤ ਹੈ,ਮੁਹੱਬਤ ਨੂੰ ਦਗ਼ਾ ਦੇਣਾ

ਤੂੰ ਸੂਰਜ ਤੋਂ ਉਰੇ ਰਹਿੰਦਾ, ਮੈਂ ਸੂਰਜ ਤੋਂ ਪਰੇ ਜਾਣਾ
ਮੇਰੇ ਖ਼ਾਬਾਂ ਨੇ ਉਡਣਾ ਏ, ਅਕਾਸ਼ਾ ਨੂੰ ਹਟਾ ਦੇਣਾ

ਅਸੀ ਆਪਣੇ ਉਜਾਲੇ ਦੀ ਹਿਫ਼ਾਜਤ ਆਪ ਕਰਨੀ ਏ
ਹਵਾਵਾਂ ਦੀ ਤਾਂ ਆਦਤ ਹੈ, ਚ਼ਿਰਾਗਾ ਨੂੰ ਬੁਝਾ ਦੇਣਾ

ਕਿਸੇ ਬੇੜੀ ਦੇ ਸਿਰ ਉੱਤੇ ਕੋਈ ਤੂਫ਼ਾਨ ਚੜਿਆ ਏ
ਨਸ਼ਾ ਕਰਕੇ ਮਲਾਹ ਸੁੱਤਾ , ਜ਼ਰਾ ਉਸਨੂੰ ਜਗਾ ਦੇਣਾ

ਉਹ ਬੂਹਾ ਏ ਜਾਂ ਬਾਰੀ ਏ, ਉਹ ਕਿਸ਼ਤੀ ਏ ਜਾਂ ਕੁਰਸੀ ਏ
ਤੁਸੀ ਕੱਟਿਆ ਸੀ ਜਿਹੜਾ ਰੁੱਖ,ਜਰਾ ਉਸਦਾ ਪਤਾ ਦੇਣਾ

ਕਿਤੇ ਪਿਆਸੀ ਨਾ ਮਰ ਜਾਵੇ ਉਹ ਇਕ ਸ਼ੀਸ਼ੇ ਦੇ ਘਰ ਅੰਦਰ
ਤੁਸੀ ਮਛਲੀ ਦਾ ਕਾਲਾ ਖ਼ਤ ਸਮੁੰਦਰ ਨੂੰ ਫੜਾ ਦੇਣਾ
[painting by dr sushil raheja]

5 comments:

  1. Dr. Sushil jee bahut hee nivekli hai tuhadi gazal, bilkul naven khial ne..congratulations !

    ReplyDelete
  2. COPY FROM FACEBOOK
    ---------------------------
    Om Parkash :kina lafja vich byan kra sir , relly speachless
    ---------------------
    Meenakshi Verma :soooooo good.......

    ----------------------
    Sanjay Sanan :ਕਿਸੇ ਬੇੜੀ ਦੇ ਸਿਰ ਉੱਤੇ ਕੋਈ ਤੂਫ਼ਾਨ ਚੜਿਆ ਏ
    ਨਸ਼ਾ ਕਰਕੇ ਮਲਾਹ ਸੁੱਤਾ , ਜ਼ਰਾ ਉਸਨੂੰ ਜਗਾ ਦੇਣਾ..
    Dr Sahib..., Mindblowing., Marvellous., ... Exquisite...!!!
    Thanks for sharing....!
    --------------------

    Saavi Toor :kya baatan ne.............. very nice

    ----------------------
    Amrik Ghafil: bahut khoob.....
    ਅਸੀ ਆਪਣੇ ਉਜਾਲੇ ਦੀ ਹਿਫ਼ਾਜਤ ਆਪ ਕਰਨੀ ਏ
    ਹਵਾਵਾਂ ਦੀ ਤਾਂ ਆਦਤ ਹੈ, ਚ਼ਿਰਾਗਾ ਨੂੰ ਬੁਝਾ ਦੇਣਾ
    -------------

    Jaswinder Singh :Ih meri manpsand gazal hai te rahegi

    ---------------
    Lok Raj: ਰਹੇਜਾ ਜੀ, ਕਮਾਲ ਦੀ ਸ਼ਾਇਰੀ! ਧੰਨ ਹੋ ਗਏ ਪੜ੍ਹ ਕੇ.......ਪਰ ਤੁਹਾਡਾ ਜੋ ਸ਼ੇਯਰ ਮੇਰੇ ਮਨ ਵਿਚ ਪੱਕਾ ਘਰ ਕਰ ਗਿਆ ਹੈ, ਓਹ ਹੈ :
    "ਮੈਂ ਚਾਹਵਾਂ ਵੀ ਜਜ਼ੀਰਾ ਛੱਡ ਕਿਧਰੇ ਜਾ ਨਹੀਂ ਸਕਦਾ
    ਮੈਂ ਸਰਦੀ ਦੇ ਦਿਨਾਂ ਅੰਦਰ ਹਰਿਕ ਬੇੜੀ ਜਲਾ ਦਿੱਤੀ "

    ਰਹੇਜਾ ਜੀ, ਇਸ ਇੱਕ ਸ਼ੇਯਰ ਦੇ ਬਦਲੇ ਮੈਂ ਆਪਣੀ ਪੂਰੀ ਸ਼ਾਇਰੀ ਹੀ ਨਹੀਂ, ਨਸਰ ਵੀ ਦੇਣ ਨੂੰ ਤਿਆਰ ਹਾਂ !!
    ------------------
    Raminder Singh Sare misre bahut khoob ne Dr. Sahib.

    ___________________
    Swaran Singh ਕਮਾਲ ! ਪਰ ਖੈਰ, ਕਰਦੇ ਹੀ ਰਹਿੰਦੇ ਹੋ ਤੁਸੀਂ.
    ----------------------
    Rosie Mann ‎:
    ਤੁਹਾਡੀ ਗ਼ਜ਼ਲ : ਇਸ ਵਾਰ ਜਦੋਂ ਗੋਤਾ ਆਇਆ , ਅੱਖਾਂ ਖੁੱਲੀਆਂ ਰੱਖੀਆਂ ਜਿਓਂ-ਤਿਓਂ ,
    ਪਰ ,ਸਾਹ ਤਾਂਹ ਦਾ ਤਾਂਹ , ਠਾਂਹ ਦਾ ਠਾਂਹ ਰਹਿ ਗਿਆ ....
    ਰੁਕੇ ਹੋਏ ਸਾਹ ਨਾਲ ਨਜ਼ਾਰਾ ਵੇਖਿਆ .....ਰੁਕੇ ਹੋਏ ਸਾਹ ਨਾਲ ਨਜ਼ਾਰਾ ਵੇਖਿਆ .....
    -------------------------
    THANKs...THANKS....THANKS...FrOm ThE CoRe Of My HeArT....sushil raheja....

    ReplyDelete
  3. ਕਾਸ਼ ! ਮਿਸਟਰ ਲੋਕ ਰਾਜ ਜੀ ਦੀ ਦਾਦ ਦਾ ਸ਼ੁਕਰੀਆ ਅਦਾ ਕੀਤਾ ਜਾ ਸਕਦਾ..... ਮਹਾਨ ਮਨੁੱਖ ਐਵੇ ਤਾਂ ਮਹਾਨ ਨਹੀਂ ਹੁੰਦੇ....

    ReplyDelete
  4. Ik muqammal ghazal, ...mainu hamesha maan rahega ke main is ghazal de racheta to khud apnian akkhan naal vekhya hai.

    ReplyDelete
  5. Indu Lekhi ‎.sir...here..i'm speechless..n..only...enjoying..depth of..ur poetry..

    ReplyDelete

opinion