
ਮੈਂ ਦੇਖਣਾ ਚਾਹੁੰਦਾ ਹਾਂ
ਨਦੀਆਂ
ਨਾਲੇ
ਸਮੁੰਦਰ
ਰੁੱਖ
ਬਾਗ਼
ਜੰਗਲ
ਜੀਵ,ਜੰਤ, ਪ੍ਰਾਣੀ
ਮੈਂ ਸੁਣਨਾ ਚਾਹੁੰਦਾ ਹਾਂ
ਪਾਣੀਆਂ ਦੀ ਕਲ ਕਲ
ਬੱਦਲਾਂ ਦੀ ਗੜ ਗੜ
ਹਵਾਵਾਂ ਦੀ ਸਾਂਅ ਸਾਂਅ
ਮੈਂ ਉਚਾਰਣਾ ਚਾਹੁੰਦਾ ਹਾਂ
ਸ਼ਬਦ
ਪਾਠ
ਮੰਤਰ
ਵੇਦ,ਵੇਦਾਂਗ,ਉਪਨਿਸ਼ਦ
ਮੈਂ ਤਿਆਗਣਾ ਚਾਹੁੰਦਾ ਹਾਂ
ਝੂਠੇ ਹੰਕਾਰ
ਅਸੁਰੀ ਮਕਰ
ਪੂਰਨ ਅਵਗੁਣ
ਮੈਂ ਧਿਆਉਣਾ ਚਾਹੁੰਦਾ ਹਾਂ
ਓਮ
ਏਕਮ ਕਾਰ
ਓਂਕਾਰ
ਮਹਾਂ ਸ਼ਕਤੀ
ਮੈਂ ਵਿਲੀਨ ਹੋਣਾ ਚਾਹੁੰਦਾ ਹਾਂ
ਬ੍ਰਹਮਾ 'ਚ
ਵਿਸ਼ਨੂੰ 'ਚ
ਮਹੇਸ਼ 'ਚ
ਮੈਂ ਬਣਨਾ ਚਾਹੁੰਦਾ ਹਾਂ
ਨਿਰ-ਵਿਕਾਰ
ਨਿਰਭੈ
ਨਿਰਵੈਰ
ਅਕਾਲ ਮੂਰਤ
ਪਹਿਲੀ ਵਾਰ ਆਪ ਦਾ ਬਲਾਗ ਪੜ੍ਹਨ ਦਾ ਸਬੱਬ ਬਣਿਆ। ਬਹੁਤ ਹੀ ਵਧੀਆ ਰਚਨਾਵਾਂ ਹਨ। ਹਰ ਕਵਿਤਾ ਸੋਚਣ ਲਈ ਮਜਬੂਰ ਕਰਦੀ ਹੈ।
ReplyDeleteਇਹ ਕਵਿਤਾ ....ਕੁਦਰਤ ਨਾਲ਼ ਅਥਾਹ ਪਿਆਰ ਦੀ ਜਿਓਂਦੀ-ਜਾਗਦੀ ਝਲਕ ਪੇਸ਼ ਕਰਦੀ ਹੈ।
ਬੰਦੇ ਨੂੰ ਹਊਮੈ ਤਿਆਗਣ ਤੇ 'ਮੈਂ' ਤੋਂ 'ਅਸੀਂ' ਬਣਨ ਦਾ ਸੁਨੇਹਾ ਦਿੰਦੀ ਹੈ।
ਡਾ: ਸਾਹਿਬ, ਕਾਸ਼ ਇਹ 'ਚਾਹ' ਹਰ ਕਿਸੇ ਦੀ ਹੋਵੇ ਤੇ ਮਨਜ਼ੂਰ ਹੋਵੇ, ਅਨੰਦ ਭਰਪੂਰ ਸਰ.... ਸ਼ੁਕਰੀਆ ਜੀ..
ReplyDelete