Thursday, 18 November 2010
ਗ਼ਜ਼ਲ
ਮੈਂ ਖ਼ੁਦਾ ਨੂੰ ਕਿਹਾ ਆਪਣਾ ਜਲਵਾ ਦਿਖਾ ।
ਤਾਂ ਖ਼ੁਦਾ ਬੋਲਿਆ ਪਹਿਲਾਂ ਜਿਗਰਾ ਦਿਖਾ ।
ਕੋਈ ਮਕਸਦ ਨਹੀਂ, ਕੋਈ ਮੰਜ਼ਿਲ ਨਹੀਂ ,
ਕੋਈ ਚਾਨਣ ਦਿਖਾ ,ਕੋਈ ਰਸਤਾ ਦਿਖਾ ।
ਮੈਂ ਵੀ ਬਤੱਖ ਬਣਾਂ, ਮੈਂ ਵੀ ਮਛਲੀ ਬਣਾ ,
ਕੋਈ ਸਰਵਰ ਦਿਖਾ ,ਕੋਈ ਦਰਿਆ ਦਿਖਾ ।
ਮੈਨੂੰ ਸਾਰਾ ਜਹਾਂ ਅਜਨਬੀ ਜਾਪਦੈ ,
ਕੋਈ ਆਪਣਾ ਮਿਲਾ , ਕੋਈ ਸੁਪਨਾ ਦਿਖਾ ।
ਮੈਂ ਕਿਸੇ ਆਪਣੇ ਸਾਮ੍ਹਣੇ ਮਰ ਸਕਾਂ ,
ਕੋਈ ਸਰਦਲ ਦਿਖਾ, ਕੋਈ ਬੂਹਾ ਦਿਖਾ ।
-------------------------------------------
ghazl : sushil raheja
ma khuda nu keha apna jalwa dikha
ta khuda bolya, pehla jigra dikha
koi maqsad nahi,koi manzil nahi
koi chanan dikha,koi rasta dikha
ma vi battakh bana,ma vi machli bana,
koi sarwar dikha,koi darya dikha
mainu sara jahan ajnabi japda
koi apna mila,koi supna dikha
ma kise aapne sahmane mar saka
koi sardal dikha,koi booha dikha
Subscribe to:
Post Comments (Atom)
ਮੈਂ ਕੁਰਬਾਨ
ReplyDeletegreat yaar art n poetry both are ultimate.,.,
ReplyDeleteIt is great.
ReplyDeletegreat!
ReplyDelete