ਜਰਾ ਸਬਰ ਕਰੋ
ਥੋੜ੍ਹਾ ਇੰਤਜ਼ਾਰ ਕਰੋ...
ਰਾਜੇ ਨੂੰ ਨਾਚ ਦੇਖਣ ਦਿਓ
ਮੰਤਰੀਆਂ ਨੂੰ ਸ਼ਰਾਬ ਡੋਲ੍ਹਣ ਦਿਓ
ਫੌਜ ਨੂੰ ਤਾਸ਼ ਖੇਡਣ ਦਿਓ
ਨੌਕਰਾਂ ਨੂੰ ਤੰਬਾਕੂ ਫੂਕਣ ਦਿਓ.....
ਅਜੇ ਦੂਰ ਤਕ ਛਵੀਆਂ ਚਮਕ ਰਹੀਆਂ
ਅਜੇ ਦੂਰ ਤਕ ਰੌਸ਼ਨੀਆਂ ਦਮਕ ਰਹੀਆਂ......
ਅਜੇ ਘੇੜੇ ਹਿਣਹਿਣਾਉਂਦੇ ਪਏ
ਅਜੇ ਹਾਥੀ ਚਿੰਘਾੜਦੇ ਪਏ
ਅਜੇ ਕਿਲ੍ਹੇ ਦੀਆਂ ਦੀਵਾਰਾਂ 'ਤੇ ਪਹਿਰੇਦਾਰ ਘੁੰਮ ਰਹੇ
ਅਜੇ ਉਨ੍ਹਾਂ ਦੇ ਇਰਾਦੇ ਅਸਮਾਨ ਚੁੰਮ ਰਹੇ.....
ਜਰਾ ਸਬਰ ਕਰੋ
ਥੋੜ੍ਹਾ ਇੰਤਜ਼ਾਰ ਕਰੋ.....
ਅਜੇ ਆਪਣੇ ਸਰਦਾਰ ਨੂੰ ਨਕਸ਼ਾ ਪੜ੍ਹਣ ਦਿਓ
ਅਜੇ ਆਪਣੇ ਸਾਥੀਆਂ ਨੂੰ ਯੁੱਧ ਨੀਤੀ ਘੜਣ ਦਿਓ
ਅਜੇ ਆਪਣੀਆਂ ਫੌਜਾਂ ਨੂੰ ਨਹਾਣ ਦਿਓ
ਅਜੇ ਨਿੱਕੇ ਬੱਚਿਆਂ ਨੂੰ ਸਵਾਣ ਦਿਓ.....
ਅਜੇ ਹੋਠਾਂ 'ਤੇ ਬੁਝਿਆ ਗੀਤ ਹੈ
ਅਜੇ ਨਾੜਾਂ 'ਚ ਲਹੂ ਸੀਤ ਹੈ.......
ਅਜੇ ਪੂਰੀ ਰਸਦ ਆਉਣੀ ਏ
ਅਜੇ ਤਲਵਾਰਾਂ 'ਤੇ ਸਾਣ ਚੜ੍ਹਾਉਣੀ ਏ
ਅਜੇ ਨਗਾਰਾ ਕੱਸ ਲੈਣ ਦਿਓ
ਅਜੇ ਪੂਰੀ ਰਾਤ ਪੈਣ ਦਿਓ......
ਜਦ ਉਨ੍ਹਾਂ'ਚ ਪੂਰਾ ਮੋਹ ਜਾਗੇਗਾ
ਜਦ ਸਾਡੇ 'ਚ ਪੂਰਾ ਰੋਹ ਜਾਗੇਗਾ
ਆਪਾਂ ਓਦੋਂ ਚੜ੍ਹਾਈ ਕਰਾਂਗੇ
ਇਸ ਵਾਰ ਆਖ਼ਰੀ ਲੜਾਈ ਲੜਾਂਗੇ......
ਜਰਾ ਸਬਰ ਕਰੋ
ਥੋੜ੍ਹਾ ਇੰਤਜ਼ਾਰ ਕਰੋ.......
------------------------------------
Have some patience,
Wait a tad
Let the king watch her dance,
Let his men spill their drinks,
Let the cavalry deal a chance
as the servants smoke their pot
The shadows are quite far still
And the lights glow at a distance
Horses are still busy neighing
and elephants blowing their trumpets.
Don’t worry, the guards are busy vying
to show purpose in their stride.
Have some patience,
Wait a tad
Let the commander read the map
And draw his web of strategy
Let the brave men complete their nap
as their women put kids to bed
The song on the lip has no valour still
And the blood in the veins still calm
Let the rations arrive
Let us sharpen the spears
Let the dark arrive
And then they’ll pay dear
When their passions ignite
Ours too touches the height
We shall deal the final blow
And lend our spears red glow
Till then,
Have some patience
Wait a tad

translation : AARISH CHHABRA
ਅਜੇ ਸੂਤਰਧਾਰ ਦੀਆਂ ਅਖਾਂ ਤੇ ਪੱਟੀ ਹੈ
ReplyDeleteਜ਼ਿੰਦਗੀ ਦੇ ਪਾਤਰਾਂ ਨੇ
ਅਜੇ ਸਿਰਫ ਹਾਰ ਹੀ ਖੱਟੀ ਹੈ
ਪਰਦਾ ਅਜੇ ਨਾਂ ਚੁੱਕਣਾ
ਜ਼ਰਾ ਸਬਰ ਕਰੋ
ਅਗਲੀ ਸਕ੍ਰਿਪਟ ਉਡੀਕੋ
ਫੇਰ ਮੰਚ ਤੇ ਆਵਾਂਗੇ
ਕੁਝ ਨਵੇਂ ਪਾਤਰਾਂ ਨਾਲ
ਨਵੇਂ ਸੰਵਾਦਾਂ ਨਾਲ
ਇਹ ਜੰਗ ਜ਼ਰੂਰ ਜਿੱਤਾਂਗੇ
ਥੋੜਾ ਸਬਰ ਕਰੋ
jd sadey ch pura roh jagega
ReplyDeleteapan uddon chadaee karangay
is var akhree larhaee larhangay...
powerful wording.thoughtful.
nice poem..
ReplyDeleteAwesome !
ReplyDelete