Monday, 16 August 2010
ਮੇਰੇ ਅੰਦਰ
ਮੇਰੇ ਅੰਦਰ
ਕੋਈ ਕੁੱਤਾ ਏ
ਨਿੱਕੇ ਜਿਹੇ ਖੜਾਕ ਤੇ ਚੌਂਕਦਾ ਏ
ਹਰ ਇਕ ਨੂੰ ਭੌਂਕਦਾ ਏ.....
ਮੇਰੇ ਅੰਦਰ
ਕੋਈ ਭੇਡ ਏ
ਸਭ ਦੀ ਰੀਸ ਕਰਦੀ ਏ
ਹਰ ਦਮ ਪੀੜ ਜਰਦੀ ਏ....
ਮੇਰੇ ਅੰਦਰ
ਕੋਈ ਬਾਂਦਰ ਏ
ਡਾਲ ਡਾਲ ਟੱਪਦਾ ਏ
ਬੜੀ ਅੱਤ ਚੁੱਕਦਾ ਏ ...
ਮੇਰੇ ਅੰਦਰ
ਕੋਈ ਨਾਗ ਏ
ਹਰ ਇਕ ਨੂੰ ਡੰਗਦਾ ਏ
ਸਭ ਦੀ ਜਾਨ ਮੰਗਦਾ ਏ.....
ਮੇਰੇ ਅੰਦਰ
ਕੋਈ ਚੂਹਾ ਏ
ਮੱਥੇ 'ਚ ਖੁੱਡ ਕਰਦਾ ਏ
ਖ਼ਿਆਲਾਂ ਨੂੰ ਭੰਗ ਕਰਦਾ ਏ....
ਮੇਰੇ ਅੰਦਰ
ਕੋਈ ਬਿੱਲੀ ਏ
ਸੁਪਨਿਆਂ 'ਚ ਵੜਦੀ ਏ
ਸਭ ਕੁਝ ਜੂਠਾ ਕਰਦੀ ਏ...
ਮੇਰੇ ਅੰਦਰ
ਕੋਈ ਸੰਸਾਰ ਏ
ਮੱਛੀਆਂ ਨੂੰ ਫੜਦਾ ਏ
ਦਰਿਆ ਸੂਹਾ ਕਰਦਾ ਏ...
ਮੇਰੇ ਅੰਦਰ
ਕੋਈ ਚੀਤਾ ਏ
ਅਰਮਾਨਾਂ ਨੂੰ ਫਾੜਦਾ ਏ
ਖ਼ੁਸ਼ੀਆਂ ਨੂੰ ਚੀਰਦਾ ਏ....
ਮੇਰੇ ਅੰਦਰ
ਇਕ ਜੰਗਲ ਏ
ਮੈਂ ਆਪਣੇ ਆਪ ਨੂੰ ਲੱਭਦਾ ਹਾਂ
ਮੈਂ ਕਿੱਥੇ ਹਾਂ...?
---------------------------------------------------
.PaiNTiNG : SUsHiL RaHeJA
Subscribe to:
Post Comments (Atom)
No comments:
Post a Comment
opinion