web widgets

Sunday, 6 June 2010

ਗ਼ਜ਼ਲ

ਕਹਿੰਦੇ ਨੇ ਪਾਣੀਆਂ ਵਿੱਚ ਅੰਮ੍ਰਿਤ ਮਿਲਾ ਰਹੇ ਨੇ ।
ਸਾਡੇ ਘਰਾਂ ਨੂੰ ਢਾਹ ਕੇ ਹੱਟੀਆਂ ਬਣਾ ਰਹੇ ਨੇ ।

ਉਹਨਾਂ ਨੇ ਆਦਮੀ ਨੂੰ ਰੌਬਟ ਬਣਾ ਕੇ ਛੱਡਣਾ ,
ਕਿੱਦਾਂ ਦਿਮਾਗ਼ ਕੱਢ ਕੇ ਪੁਰਜ਼ੇ ਲਗਾ ਰਹੇ ਨੇ ।।

ਤੂੰ ਆਪਣੇ ਸੁਪਨਿਆਂ ਨੂੰ ਥੋੜ੍ਹਾ ਕੁ ਸਾਂਭ ਕੇ ਰੱਖ,
ਉਹ ਤਾਂ ਸਮੁੰਦਰਾਂ 'ਚੋਂ ਨਦੀਆਂ ਚੁਰਾ ਰਹੇ ਨੇ ।।।

ਉਹਨਾਂ ਲਈ ਤਾਂ ਚਾਨਣ ਕੋਈ ਮਜ਼ਾਕ ਬਣਿਆ,
ਅੱਖਾਂ 'ਤੇ ਬੰਨ੍ਹ ਕੇ ਪੱਟੀ ਦੀਵੇ ਜਗਾ ਰਹੇ ਨੇ ।।।।

ਜੇਕਰ ਤੂੰ ਘੱਸ ਗਿਆ ਤਾਂ ਭੱਠੀ 'ਚ ਪਾਣਗੇ ਫਿਰ,
ਤੈਨੂੰ ਮਸ਼ੀਨ ਵਾਂਗਰ ਜਿਹੜੇ ਚਲਾ ਰਹੇ ਨੇ ।।।।।

3 comments:

  1. ਤੂੰ ਆਪਣੇ ਸੁਪਨਿਆਂ ਨੂੰ ਥੋੜ੍ਹਾ ਕੁ ਸਾਂਭ ਕੇ ਰੱਖ,
    ਉਹ ਤਾਂ ਸਮੁੰਦਰਾਂ 'ਚੋਂ ਨਦੀਆਂ ਚੁਰਾ ਰਹੇ ਨੇ ।।।

    ਬਹੁਤ ਖੂਬ ਸ਼ੁਸ਼ੀਲ ਜੀ,ਪਰ ਡੁਬਣਗੇ ਉਹ ਸਾਡੇ ਤੋਂ ਵੀ ਪਹਿਲਾਂ

    ReplyDelete
  2. ਸਰਵ-ਕਲਾ-ਸੰਪੂਰਨ ਗ਼ਜ਼ਲ !!!

    "ਕਾਗ਼ਜ਼ 'ਤੇ ਸ਼ਬਦ ਰੱਖ ਕੇ,ਜ਼ਲਵਾ ਇਹ ਕੀ ਦਿਖਾਇਆ ।
    ਸ਼ਿਅਰਾਂ ਨੇ ਮਿਲਕੇ ਸੱਚਾ ਜ਼ਿੰਦਗੀ ਦਾ ਗੀਤ ਗਾਇਆ ।"
    - Jatinder Lasara

    ReplyDelete

opinion