
ਅੰਧਕਾਰ / ਡਾ ਸੁਸ਼ੀਲ ਰਹੇਜਾ
ਮੈਂ
ਅੱਜਕੱਲ
ਬਹੁਤ ਭਿਆਨਕ ਦੌਰ ' ਚੋਂ ਗੁਜ਼ਰ ਰਿਹਾ ਹਾਂ
ਉਜਾਲੇ ਲਈ ਤਰਸ ਰਿਹਾ ਹਾਂ
ਅੰਧਕਾਰ 'ਚ ਭਟਕ ਰਿਹਾ ਹਾਂ....
ਕੁਝ ਦਿਨਾਂ ਤੋਂ
ਰਾਮ ਅੱਗੇ ਵੇਦ ਪਏ
ਗਣਪਤੀ ਚੂਹਿਆਂ ਨਾਲ ਖੇਡ ਰਹੇ
ਸ਼ੰਕਰ ਭੰਗ ' ਚ ਮਸਤ ਹੋਏ
ਕਿ੍ਸ਼ਨ ਗੋਪੀਆਂ ਨੂੰ ਰਿਝਾ ਰਹੇ
ਹਨੂਮਾਨ ਵਾਟਿਕਾ 'ਚ ਕੇਲੇ ਖਾ ਰਹੇ
ਬ੍ਰਹਮਾ
ਵਿਸ਼ਨੂੰ
ਨਾਰਦਮੁਨੀ
ਯੱਗ 'ਚ ਰੁੱਝੇ ਹੋਏ....
ਮਾਂ ਜਗਦੰਬੇ
ਲਕਸ਼ਮੀ
ਪਾਰਬਤੀ ਸਮੇਤ
ਸਾਰੇ ਪੁੱਜੇ ਹੋਏ....
ਬੜੇ ਚਿਰ ਤੋਂ
ਮੇਰੇ ਤੇਤੀ ਕਰੋੜ ਮਿਹਰਬਾਨ ਜਸ਼ਨ ਮਨਾ ਰਹੇ ਨੇ
ਬੜੇ ਚਿਰ ਤੋਂ
ਮੇਰੇ ਮਨ ' ਚ ਖਿੜੇ ਫੁੱਲ ਮੁਰਝਾ ਰਹੇ ਨੇ
ਮੈਂ ਅੱਜਕੱਲ
ਬਹੁਤ ਖ਼ਤਰਨਾਕ ਦੌਰ ' ਚੋਂ ਗੁਜ਼ਰ ਰਿਹਾ ਹਾਂ
ਉਜਾਲੇ ਲਈ ਤਰਸ ਰਿਹਾ ਹਾਂ
ਅੰਧਕਾਰ 'ਚ ਭਟਕ ਰਿਹਾ ਹਾਂ....
[painting : dr sushil raheja]
very nice
ReplyDeleteGod Bless u Sir,,,,,,,,