
ਮੈਂ ਜਦੋਂ ਆਤਮਾ ਸੀ
ਤਾਂ ਘੁੰਮਦਾ ਰਹਿੰਦਾ ਸੀ
ਉੱਡਦਾ ਰਹਿੰਦਾ ਸੀ.....
ਮੇਰੀ ਉਡਾਣ ਵੇਖ ਕੇ
ਚੰਨ ਸੂਰਜ ਤੱਕਦੇ ਰਹਿੰਦੇ ਸਨ
'ਮਹਾਨ ਭਾਲੂ'
'ਹੰਟਰ'
ਵੱਡੇ-ਵੱਡੇ ਤਾਰਾ ਝੁੰਡ ਹੱਸਦੇ ਰਹਿੰਦੇ ਸਨ.....
ਮੇਰੇ ਰਸਤੇ'ਚ
ਅਨੇਕ 'ਕਾਲੇ ਮੋਘੇ' ਆਏ
ਤੇ ਆਤਮਾ ਨੇ
'ਅਨੇਕ-ਚਾਨਣ' ਮੀਲ ਗਾਹੇ......
ਨਾ ਥੱਕਣਾ
ਨਾ ਰੁਕਣਾ
ਨਾ ਬਹਿਣਾ
ਏਨੀ ਅਜ਼ਾਦੀ ਤਾਂ
ਕਿਸੇ ਰੱਬ ਕੋਲ ਵੀ ਨਹੀਂ ਹੋਣੀ.....
ਪਰ
ਇਹ ਜਦੋਂ ਤੋਂ ਜਿਸਮ ਮਿਲਿਆ
ਧਰਤੀ ਨੇ
ਆਪਣੇ ਕਿੱਲੇ ਨਾਲ ਬੰਨਿਆ
ਹਿੱਲਣ ਹੀ ਨਹੀਂ ਦੇਂਦੀ.......
ਮੈਂ ਕੈਦ 'ਚ ਹਾਂ |
[painting by /dr sushil raheja]
mind blowing
ReplyDeleteexceptionally goood...!!!
ReplyDeleteRehja saheb
ReplyDeleteBahut khoob
balle balle
Wah wah
ReplyDeleteraheja
khubbb acha laga aapaka yeh room
Balle balle
ਰੱਬ ਕਰਕੇ ਤੈਨੂ ਵੀ ਰਾਜਨੀਤੀ ਕਰਨੀ ਆ ਜਾਵੇ | ਜਿਸ ਦੀ ਖਾਤਰ ਤੁਸੀਂ ਟੱਪੇ ਆਰਤੀਆਂ ਬਲਾਗ ਲਿਖੋ ਜਦੋਂ ਉਹ ਉਲਾਹਮਾ ਦੇਵੇ ਕਿ ਤੈਨੂ ਦੋਸਤੀ ਦੀ ਕਦਰ ਨਹੀਂ ਤਾਂ ................
ReplyDelete.................ਮੈਂ ਕਾਲਜ ਲਭ ਰਿਹਾ ਹਾਂ ਅੱਜ ਕਲ੍ਹ ਜਿਥੇ ਰਾਜਨੀਤੀ ਸਿਖਾਈ ਜਾਂਦੀ ਹੋਵੇ ਕਿਸੇ ਵੀ ਤਰਾਂ ਦੀ ਪਰ ਜਿਥੇ ਵੀ ਜਾਂਦਾ ਹਾਂ ਡਿਗਰੀਆਂ ਵਗਾਹ ਕੇ ਪਰਾਂਹ ਮਾਰਦੇ ਨੇ | ਆਖੇ ਤੂੰ ਓਵਰ ਏਜ ਹੋ ਗਿਆ ਏਂ | ਕੀ ਤੈਨੂ ਕਿਸੇ ਐਸੇ ਕਾਲਜ ਦਾ ਪਤਾ ਹੈ ??????????
ਲੋਕ ਆਖਦੇ ਨੇ ਕਿਸੇ ਦਾ ਸਟਾਈਲ ਚੁਰਾ ਕੇ ਕੁਝ ਨਹੀਂ ਲਿਖਣਾ ਚਾਹੀਦਾ ਮੈਂ ਤਾਂ ਕੁਮੇੰਟ ਹੀ ਲਿਖਿਆ ਏ ਲੋਕਾਂ ਨੇ ਤਾਂ ਇਸ ਤਰਾਂ ਦੇ ਪੰਨੇ ਤਕ ਸਿਰਜ ਲਏ ਨੇ | ਮੇਰੇ ਨਾਲ ਨਰਾਜ ਨਾਂ ਹੋਵੀਂ ਯਾਰ - ਕਿਤੇ ਤੂੰ ਵੀ ਆਖ ਦੇਵੇਂ ਕਿ ਮੈਨੂੰ ਦੋਸਤੀ ਦੀ ਕਦਰ ਨਹੀਂ | ਅੱਜ ਕਲ੍ਹ ਨਕਲ ਮਾਰ ਕੇ ਦੋਸਤੀ ਦਾ ਭਰਮ ਪਾਲਣਾ ਸਿਖ ਰਿਹਾ ਹਾਂ |
ਮੇਰੇ 'ਲਾਲ' (ਸੁਸ਼ੀਲ ) ਜੀਓ ਤੇਰਾ ਅੰਤ ਨਾਂ ਜਾਣਾਂ........................
Bahut Vadhia Dr. Raheja ...
ReplyDeletetussi kmaal da likhde ho ...
Rabb Mihar Kare .....