web widgets

Thursday, 9 July 2009

ਫ਼ਕੀਰ / ਸੁਸ਼ੀਲ ਰਹੇਜਾ




ਮੈਂ ਤਾਂ
ਬਸ ਮੁਹੱਬਤ ਕੀਤੀ ਸੀ
ਪਤਨੀ ਤਾਂ ਸੰਯੋਗਾਂ ਨੇ ਲੱਭੀ ਸੀ......

ਮੈਂ ਤਾਂ
ਅਰਾਮ ਲਈ ਰਾਤ ਮੰਗੀ ਸੀ
ਅੱਗ ਦੀ ਇਬਾਰਤ ਤਾਂ
ਵਕਤ ਨੇ ਲਿਖੀ ਸੀ.......

ਮੈਂ ਤਾਂ
ਖੁਸ਼ੀ ਵਿਚ
ਸੰਭੋਗ ਕੀਤਾ ਸੀ
ਬੱਚੇ ਤਾਂ ਕੁਦਰਤ ਨੇ ਜੰਮੇ ਸੀ.....

ਮੈਂ ਤਾਂ
ਇੱਟਾਂ ਜੌੜ ਕੇ ਛੱਤ ਰੱਖੀ ਸੀ
ਘਰ ਤਾਂ
ਬੱਚਿਆਂ ਨੇ ਸਿਰਜਿਆ ਸੀ......

ਮੈਂ ਹੁਣ
ਕਾਹਤੋਂ ਫ਼ਕੀਰ ਹੋਣਾ ਚਾਹੁੰਦਾ ਹਾਂ
ਪਤਾ ਹੀ ਨਹੀਂ ਲੱਗਦਾ.....

3 comments:

  1. Dr. Saheb,

    Iss pal
    ikk kavita
    mere sahmne hai

    Te ikk deeva
    mere andar
    balan - balan kar reha ... ...


    Great,Dr. Saheb,
    keep it on.

    Sukhdev.

    ReplyDelete
  2. ਸੁਸ਼ੀਲ ਕਮਾਲ ਦੀ ਰਚਨਾ ਹੈ

    ReplyDelete

opinion